2 Giovanni 1

Un saluto dell'anziano

1ਕਲੀਸਿਯਾ ਦਾ ਬਜ਼ੁਰਗ, ਅੱਗੇ ਯੋਗ ਚੁਣੀ ਹੋਈ ਔਰਤ ਅਤੇ ਉਹ ਦੇ ਬੱਚਿਆਂ ਨੂੰ ਜਿਨ੍ਹਾਂ ਨੂੰ ਮੈਂ ਸੱਚੀਂ ਮੁੱਚੀਂ ਉਸ ਸਚਿਆਈ ਦੇ ਕਾਰਨ ਪਿਆਰ ਕਰਦਾ ਹਾਂ ਅਤੇ ਕੇਵਲ ਮੈਂ ਹੀ ਨਹੀਂ ਸਗੋਂ ਉਹ ਵੀ ਸੱਭੇ ਪਿਆਰ ਕਰਦੇ ਹਨ ਜਿਨ੍ਹਾਂ ਸਚਿਆਈ ਨੂੰ ਜਾਣਿਆ ਹੈ। 2ਇਹ ਉਸ ਸਚਿਆਈ ਦੇ ਕਾਰਨ ਹੈ ਜਿਹੜੀ ਸਾਡੇ ਵਿੱਚ ਰਹਿੰਦੀ ਹੈ ਅਤੇ ਸਦਾ ਹੀ ਸਾਡੇ ਨਾਲ ਰਹੇਗੀ। 3ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਸਚਿਆਈ ਅਤੇ ਪਿਆਰ ਸਹਿਤ ਕਿਰਪਾ, ਦਯਾ ਅਤੇ ਸ਼ਾਂਤੀ ਸਾਡੇ ਅੰਗ-ਸੰਗ ਰਹੇਗੀ।

Camminate nell'amore

4ਮੈਂ ਬਹੁਤ ਅਨੰਦ ਹੋਇਆ ਜਦ ਮੈਂ ਤੇਰੇ ਬੱਚਿਆਂ ਵਿੱਚੋਂ ਕਈਆਂ ਨੂੰ ਸਚਿਆਈ ਉੱਤੇ ਚਲਦੇ ਵੇਖਿਆ, ਜਿਵੇਂ ਪਿਤਾ ਵੱਲੋਂ ਸਾਨੂੰ ਹੁਕਮ ਮਿਲਿਆ ਸੀ। 5ਹੁਣ ਹੇ ਔਰਤ, ਮੈਂ ਤੈਨੂੰ ਕੋਈ ਨਵਾਂ ਹੁਕਮ ਨਹੀਂ ਸਗੋਂ ਉਹ ਜਿਹੜਾ ਸ਼ੁਰੂ ਤੋਂ ਸਾਨੂੰ ਮਿਲਿਆ ਹੋਇਆ ਹੈ, ਲਿਖ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਅਸੀਂ ਆਪਸ ਵਿੱਚ ਪਿਆਰ ਰੱਖੀਏ। 6ਅਤੇ ਪਿਆਰ ਇਹ ਹੈ ਕਿ ਅਸੀਂ ਉਹ ਦੇ ਹੁਕਮਾਂ ਦੇ ਅਨੁਸਾਰ ਚੱਲੀਏ। ਹੁਕਮ ਇਹ ਹੈ ਜਿਵੇਂ ਤੁਸੀਂ ਸ਼ੁਰੂ ਤੋਂ ਸੁਣਿਆ, ਜਿਸ ਉੱਤੇ ਤੁਹਾਨੂੰ ਚੱਲਣਾ ਚਾਹੀਦਾ ਹੈ।

Guardatevi dai seduttori

7ਕਿਉਂ ਜੋ ਬਹੁਤ ਧੋਖ਼ੇਬਾਜ਼ ਸੰਸਾਰ ਵਿੱਚ ਨਿੱਕਲ ਆਏ ਹਨ ਜਿਹੜੇ ਯਿਸੂ ਮਸੀਹ ਦੇ ਦੇਹਧਾਰੀ ਹੋ ਕੇ ਆਉਣ ਨੂੰ ਨਹੀਂ ਮੰਨਦੇ ਹਨ। ਇਹੋ ਛਲੇਡਾ ਅਤੇ ਮਸੀਹ ਵਿਰੋਧੀ ਹੈ। 8ਚੌਕਸ ਰਹੋ ਕਿ ਜਿਹੜੇ ਕੰਮ ਅਸੀਂ ਕੀਤੇ ਸੋ ਤੁਸੀਂ ਨਾ ਵਿਗਾੜੋ, ਸਗੋਂ ਪੂਰਾ ਫਲ ਪ੍ਰਾਪਤ ਕਰੋ। 9ਹਰ ਕੋਈ ਜਿਹੜਾ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ ਪਰਮੇਸ਼ੁਰ ਉਹ ਦੇ ਕੋਲ ਨਹੀਂ ਹੈ, ਜਿਹੜਾ ਉਸ ਸਿੱਖਿਆ ਉੱਤੇ ਕਾਇਮ ਰਹਿੰਦਾ ਹੈ ਉਹ ਦੇ ਕੋਲ ਪਿਤਾ ਅਤੇ ਪੁੱਤਰ ਵੀ ਹਨ। 10ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਾ ਲਿਆਵੇ ਤਾਂ ਉਸ ਨੂੰ ਘਰ ਵਿੱਚ ਨਾ ਉਤਾਰੋ, ਨਾ ਉਸ ਦੀ ਸੁੱਖ-ਸਾਂਦ ਮਨਾਓ। 11ਕਿਉਂਕਿ ਜਿਹੜਾ ਉਸ ਦੀ ਸੁੱਖ-ਸਾਂਦ ਮਨਾਉਂਦਾ ਹੈ ਉਹ ਉਸ ਦੇ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ।

Spero di vedervi faccia a faccia

12ਲਿਖਣਾ ਤਾਂ ਤੁਹਾਨੂੰ ਬਹੁਤ ਕੁਝ ਸੀ ਪਰ ਮੈਂ ਨਾ ਚਾਹਿਆ ਜੋ ਕਾਗਜ਼ ਅਤੇ ਸਿਆਹੀ ਨਾਲ ਲਿਖਾਂ, ਪਰ ਮੈਨੂੰ ਆਸ ਹੈ ਕਿ ਤੁਹਾਡੇ ਕੋਲ ਆਵਾਂ ਅਤੇ ਆਹਮਣੇ ਸਾਹਮਣੇ ਗੱਲਾਂ ਕਰਾਂ ਤਾਂ ਕਿ ਤੁਹਾਡਾ ਅਨੰਦ ਪੂਰਾ ਹੋਵੇ। 13ਤੇਰੀ ਚੁਣੀ ਹੋਈ ਭੈਣ ਦੇ ਬੱਚੇ ਤੇਰੀ ਸੁੱਖ-ਸਾਂਦ ਪੁੱਛਦੇ ਹਨ।

Copiato!
Aa