Salmos 53
No hay quien haga el bien
1ਪ੍ਰਧਾਨ ਵਜਾਉਣ ਵਾਲੇ ਦੇ ਲਈ ਮਹਲਥ ਦੇ ਰਾਗ ਉੱਤੇ ਦਾਊਦ ਦਾ ਭਜਨ। ਮੂਰਖ ਨੇ ਆਪਣੇ ਮਨ ਵਿੱਚ ਆਖਿਆ ਕਿ ਪਰਮੇਸ਼ੁਰ ਹੈ ਹੀ ਨਹੀਂ! ਉਹ ਵਿਗੜ ਗਏ ਹਨ, ਉਨ੍ਹਾਂ ਨੇ ਘਿਣਾਉਣੇ ਕੰਮ ਕੀਤੇ ਹਨ, ਭਲਾ ਕਰਨ ਵਾਲਾ ਕੋਈ ਨਹੀਂ। 2ਪਰਮੇਸ਼ੁਰ ਨੇ ਸਵਰਗ ਤੋਂ ਆਦਮ ਵੰਸ਼ ਉੱਤੇ ਦ੍ਰਿਸ਼ਟੀ ਕੀਤੀ, ਤਾਂ ਕਿ ਉਹ ਵੇਖੇ ਕੋਈ ਬੁੱਧਵਾਨ ਪਰਮੇਸ਼ੁਰ ਦਾ ਖੋਜ਼ੀ ਹੈ ਜਾਂ ਨਹੀਂ? 3ਉਹ ਸਾਰੇ ਕੁਰਾਹੇ ਪੈ ਗਏ ਹਨ, ਉਹ ਸਭ ਦੇ ਸਭ ਫਿਰ ਗਏ ਹਨ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ!
4ਭਲਾ, ਇਹ ਕੁਕਰਮੀ ਸਮਝ ਨਹੀਂ ਰੱਖਦੇ, ਜਿਹੜੇ ਮੇਰੀ ਪਰਜਾ ਨੂੰ ਖਾਂਦੇ ਜਿਵੇਂ ਰੋਟੀ ਖਾਂਦੇ ਹਨ, ਅਤੇ ਪਰਮੇਸ਼ੁਰ ਦਾ ਨਾਮ ਨਹੀਂ ਲੈਂਦੇ? 5ਉਨ੍ਹਾਂ ਨੇ ਉੱਥੇ ਵੱਡਾ ਭੈਅ ਖਾਧਾ ਜਿੱਥੇ ਕੋਈ ਭੈਅ ਨਹੀਂ ਸੀ, ਕਿਉਂ ਜੋ ਪਰਮੇਸ਼ੁਰ ਨੇ ਅਧਰਮੀਆਂ ਦੀਆਂ ਹੱਡੀਆਂ ਨੂੰ ਖਿੰਡਾ ਦਿੱਤਾ ਹੈ, ਜਿਹੜੇ ਤੇਰੇ ਵਿਰੁੱਧ ਛਾਉਣੀ ਪਾਈ ਬੈਠੇ ਸਨ, ਤੂੰ ਉਨ੍ਹਾਂ ਨੂੰ ਸ਼ਰਮਿੰਦਿਆਂ ਕੀਤਾ ਹੈ, ਕਿਉਂ ਜੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਹੈ। 6ਕਾਸ਼ ਕਿ ਇਸਰਾਏਲ ਦਾ ਬਚਾਓ ਸੀਯੋਨ ਤੋਂ ਨਿੱਕਲੇ! ਜਦ ਪਰਮੇਸ਼ੁਰ ਆਪਣੀ ਪਰਜਾ ਨੂੰ ਗ਼ੁਲਾਮੀ ਤੋਂ ਮੋੜ ਲਿਆਵੇਗਾ, ਤਦ ਯਾਕੂਬ ਬਾਗ-ਬਾਗ ਅਤੇ ਇਸਰਾਏਲ ਅਨੰਦ ਹੋਵੇਗਾ।