Salmos 142

Nadie se preocupa por mi alma

1ਦਾਊਦ ਦਾ ਮਸ਼ਕੀਲ ਜਦੋਂ ਉਹ ਗੁਫ਼ਾ ਮੈਂ ਯਹੋਵਾਹ ਵੱਲ ਆਪਣੀ ਅਵਾਜ਼ ਨਾਲ ਦੁਹਾਈ ਦਿੰਦਾ ਹਾਂ, ਮੈਂ ਯਹੋਵਾਹ ਵੱਲ ਆਪਣੀ ਅਵਾਜ਼ ਨਾਲ ਬੇਨਤੀ ਕਰਦਾ ਹਾਂ, 2ਮੈਂ ਆਪਣੀ ਫ਼ਰਿਆਦ ਉਹ ਦੇ ਅੱਗੇ ਰੱਖਦਾ ਹਾਂ, ਮੈਂ ਆਪਣਾ ਦੁੱਖ ਉਹ ਦੇ ਅੱਗੇ ਖੋਲ੍ਹ ਕੇ ਦੱਸਦਾ ਹਾਂ। 3ਜਦ ਮੇਰਾ ਆਤਮਾ ਮੇਰੇ ਅੰਦਰ ਨਢਾਲ ਸੀ, ਤਾਂ ਤੂੰ ਮੇਰੀ ਚਾਲ ਜਾਣਦਾ ਸੀ। ਜਿਸ ਰਾਹ ਮੈਂ ਚੱਲਦਾ ਹਾਂ, ਉਨ੍ਹਾਂ ਨੇ ਮੇਰੇ ਲਈ ਇੱਕ ਫਾਹੀ ਲਾਈ ਹੈ। 4ਨਿਗਾਹ ਕਰ ਕੇ ਸੱਜੇ ਪਾਸੇ ਵੇਖ, ਕਿ ਮੇਰਾ ਸਿਆਣੂ ਕੋਈ ਨਹੀਂ ਹੈ, ਮੇਰੀ ਪਨਾਹ ਜਾਂਦੀ ਰਹੀ, ਮੇਰੀ ਜਾਨ ਦਾ ਪੁੱਛਣ-ਗਿੱਛਣ ਵਾਲਾ ਕੋਈ ਨਹੀਂ!

5ਹੇ ਯਹੋਵਾਹ, ਮੈਂ ਤੇਰੇ ਅੱਗੇ ਦੁਹਾਈ ਦਿੰਦਾ, ਮੈਂ ਆਖਿਆ ਕਿ ਤੂੰ ਮੇਰੀ ਪਨਾਹ ਹੈਂ, ਜੀਉਂਦਿਆਂ ਦੀ ਧਰਤੀ ਉੱਤੇ ਮੇਰਾ ਭਾਗ। 6ਮੇਰੇ ਚਿੱਲਾਉਣ ਉੱਤੇ ਧਿਆਨ ਦੇ, ਕਿਉਂ ਜੋ ਮੈਂ ਬਹੁਤ ਅਧੀਨ ਹੋ ਗਿਆ ਹਾਂ, ਮੇਰੇ ਪਿੱਛਾ ਕਰਨ ਵਾਲਿਆਂ ਤੋਂ ਮੈਨੂੰ ਛੁਡਾ, ਕਿਉਂ ਜੋ ਓਹ ਮੈਥੋਂ ਬਲਵਾਨ ਹਨ! 7ਮੇਰੀ ਜਾਨ ਨੂੰ ਕੈਦ ਵਿੱਚੋਂ ਬਾਹਰ ਕੱਢ, ਕਿ ਮੈਂ ਤੇਰੇ ਨਾਮ ਦਾ ਧੰਨਵਾਦ ਕਰਾਂ, ਧਰਮੀ ਮੈਨੂੰ ਆਣ ਘੇਰਨਗੇ, ਕਿਉਂ ਜੋ ਤੂੰ ਮੇਰੇ ਉੱਤੇ ਉਪਕਾਰ ਕਰੇਂਗਾ!।

¡Copiado!
Aa